[Read this article in English]

ਭਾਰਤ ਅਤੇ ਪੂਰੀ ਦੁਨੀਆਂ ਵਿੱਚ, ਸਰਦੀਆਂ ਦੀ ਰੁੱਤ ਵਿੱਚ, ਲੋਹੜੀ ਦੇ ਪੰਜਾਬੀ ਤਿਉਹਾਰ ਦੇ ਵੇਲੇ ਸਿੱਖ ਅਤੇ ਹਿੰਦੂ ਸਰਦੀਆਂ ਵਿੱਚ ਫਸਲ ਦੇ ਲਈ ਆਪਣੇ ਦੇਵੀ-ਦੇਵਤਿਆਂ ਦਾ ਧੰਨਵਾਦ ਕਰਦੇ ਹਨ। ਪੱਛਮੀ ਤਿਉਹਾਰ ਹੈਲੋਵੀਨ ਵਾਂਙੁ, ਬੱਚੇ ਘਰ-ਘਰ ਜਾ ਕੇ ਲੋਕ ਗੀਤ ਗਾਉਂਦੇ ਹਨ ਅਤੇ ਲੋਹੜੀ ਜਾਂ “ਲੁੱਟ” ਮੰਗਦੇ ਹਨ। ਬਦਲੇ ਵਿੱਚ, ਗੁਆਂਢੀ ਉਨ੍ਹਾਂ ਨੂੰ ਪੈਸੇ ਜਾਂ ਖਾਣ ਵਾਲੀਆਂ ਚੀਜ਼ਾਂ ਜਿਵੇਂ ਕਿ ਤਿੱਲ੍ਹ ਦੀ ਮਠਿਆਈ, ਤੁਲਕੁਟ, ਗੁੱੜ੍ਹ, ਫੁੱਲ੍ਹੇ, ਭੁੰਨੇ ਹੋਏ ਚੌਲ ਅਤੇ ਮੂੰਗਫਲੀ ਆਦਿ ਦਿੰਦੇ ਹਨ। ਕਿਉਂਕਿ ਲੋਹੜੀ ਦੀ ਛੁੱਟੀ ਵਿਕਰਮੀ (ਇੱਕ ਪ੍ਰਾਚੀਨ ਹਿੰਦੂ) ਕਲੰਡਰ ਦੇ ਅਨੁਸਾਰ ਆਉਂਦੀ ਹੈ, ਇਸੇ ਲਈ ਲੋਹੜੀ 13 ਜਾਂ 14 ਜਨਵਰੀ ਨੂੰ ਆਉਂਦੀ ਹੈ।

ਲੋਹੜੀ ਦੀ ਰਾਤ, ਪਰਿਵਾਰ ਦੇ ਮੈਂਬਰ, ਮਿੱਤਰ ਅਤੇ ਰਿਸ਼ਤੇਦਾਰ ਰਵਾਇਤੀ ਪੰਜਾਬੀ ਪਹਿਰਾਵੇ ਵਿੱਚ ਬਲ੍ਹਦੀ ਹੋਈ ਅੱਗ ਦੇ ਆਲੇ-ਦੁਆਲੇ ਇਕੱਠੇ ਹੁੰਦੇ ਹਨ ਅਤੇ ਬੱਚਿਆਂ ਦੀ ਲੁੱਟ ਦਾ ਇੱਕ ਛੋਟਾ ਜਿਹਾ ਹਿੱਸਾ ਅੱਗ ਦੇ ਦੇਵਤੇ ਨੂੰ ਧੰਨਵਾਦ ਦੀ ਭੇਂਟ ਵਿੱਚ ਦਿੰਦੇ ਹਨ। ਸਾਰੇ ਲੋਕ ਇਕੱਠੇ ਹੋ ਕੇ ਅੱਗ ਦੇ ਦੁਆਲੇ ਨੱਚਦੇ-ਟੱਪਦੇ ਹਨ, ਤਿੱਲ੍ਹ ਅੱਗ ਵਿੱਚ ਸੁੱਟਦੇ ਹਨ ਅਤੇ ਉੱਚੀ-ਉੱਚੀ ਪੰਜਾਬੀ ਵਿੱਚ ਅਰਦਾਸ ਨੂੰ ਬੋਲਦੇ ਹਨ, “ਆਦਰ ਆਵੇ ਦਲਿੱਦਰ ਜਾਵੇ” ਅਤੇ “ਤਿੱਲ੍ਹ ਸੜੇ, ਪਾਪ ਸੜੇ/ਝੜੇ (ਜਿਵੇਂ ਤਿੱਲ੍ਹ ਸੜਦਾ ਹੈ, ਇਸੇ ਤਰ੍ਹਾਂ ਸਾਡੇ ਪਾਪ ਸੜ੍ਹ ਜਾਂਦੇ ਹਨ/ਮੁੱਕ ਜਾਂਦੇ ਹਨ)। ਤਿਉਹਾਰ ਦੀਆਂ ਰਵਾਇਤੀ ਛੁੱਟੀਆਂ ਦਾ ਭੋਜਨ ਖਾਣ-ਪੀਣ, ਲੋਕ ਨ੍ਰਿਤ ਪੇਸ਼ ਕਰਨ ਅਤੇ ਲੋਕ ਗੀਤ ਗਾਉਣ ਨਾਲ ਖਤਮ ਹੁੰਦਾ ਹੈ।”

ਸਿੱਖ ਧਰਮ ਦੀ ਸਥਾਪਨਾ 1500 ਦੇ ਨੇੜੇ-ਤੇੜੇ ਗੁਰੂ ਨਾਨਕ (1469-1539) ਦੁਆਰਾ ਕੀਤੀ ਗਈ ਸੀ ਅਤੇ ਉਸ ਤੋਂ ਬਾਅਦ ਦੇ ਨੌਂ ਗੁਰੂਆਂ ਨੇ ਸਿੱਖ ਸਮਾਜ ਅਤੇ ਸਿੱਖ ਧਰਮ ਦਾ ਵਿਕਾਸ ਕੀਤਾ। ਗੁਰ-ਗੱਦੀ ਵਿੱਚ ਪੰਜਵੇਂ ਸਥਾਨ 'ਤੇ ਆਉਣ ਵਾਲੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਨੂੰ ਇੱਕਠਾ ਕੀਤਾ, ਇਹੋ ਸਿੱਖ ਧਰਮ ਗ੍ਰੰਥ ਦੀ ਪਹਿਲੀ ਅਧਿਕਾਰਤ ਪੁਸਤਕ ਹੈ। ਸਿੱਖ ਧਰਮ ਦੇ ਲੋਕ ਵਿਸ਼ਵਾਸ ਕਰਦੇ ਹਨ ਕਿ ਕੇਵਲ ਇੱਕ ਇਸ਼ੁਰ ਹੈ, ਜਿਹੜਾ ਲਿੰਗ ਤੋਂ ਪਰ੍ਹੇ ਅਤੇ ਅਨਾਦਿ ਹੈ, ਅਤੇ ਉਹ ਇਸ ਇਸ਼ੁਰ ਨੂੰ ਵਾਹਿਗੁਰੂ (ਅਚਰਜ ਭਰਿਆ ਗੁਰੂ) ਕਹਿੰਦੇ ਹਨ। ਸਿੱਖ ਪੁਨਰ ਜਨਮ ਅਤੇ ਕਰਮ ਦੇ ਸਿਧਾਂਤ ਵਿੱਚ ਵੀ ਵਿਸ਼ਵਾਸ ਰੱਖਦੇ ਹਨ।

ਜਿਹੜੇ ਸੱਚੇ ਗੁਰੂ [ਪਰਮੇਸ਼ੁਰ] ਦੀ ਸੇਵਾ ਨਹੀਂ ਕਰਦੇ ਅਤੇ ਜਿਹੜੇ ਲੋਕ ਸ਼ਬਦ [ਸਿੱਖ ਗ੍ਰੰਥ] ਉੱਤੇ ਧਿਆਨ ਨਹੀਂ ਲਾਉਂਦੇ ਹਨ - ਆਤਮਿਕ ਗਿਆਨ ਉਹਨਾਂ ਦੇ ਮਨਾਂ ਵਿੱਚ ਨਹੀਂ ਆਉਂਦਾ; ਉਹ ਸੰਸਾਰ ਵਿੱਚ ਮੋਈਆਂ ਹੋਈਆਂ ਲਾਸ਼ਾਂ ਵਾਂਗ ਹਨ। ਉਹ 84 ਲੱਖ ਜਨਮਾਂ ਦੇ ਗੇੜ ਵਿੱਚੋਂ ਲੰਘਦੇ ਹਨ, ਅਤੇ ਉਹ ਮਰਨ ਅਤੇ ਮੁੜ ਜਨਮ ਪ੍ਰਾਪਤ ਕਰਨ ਦੇ ਦੁਆਰਾ ਨਾਸ ਹੋ ਜਾਂਦੇ ਹਨ। - ਗੁਰੂ ਗ੍ਰੰਥ ਸਾਹਿਬ ਪੰਨਾ ੮੮

ਸਿੱਖ ਭਾਰਤ ਦੀ 1.4 ਅਰਬ ਅਬਾਦੀ ਦਾ 1.7 ਪ੍ਰਤੀਸ਼ਤ ਹਿੱਸਾ ਬਣਾਉਂਦੇ ਹਨ, ਅਤੇ ਪੂਰੇ ਭਾਰਤ ਵਿੱਚ ਫੈਲੇ ਹੋਏ ਹਨ, ਜਿਨ੍ਹਾਂ ਦੀ ਸਭ ਤੋਂ ਵੱਧ ਗਿਣਤੀ ਪੰਜਾਬ, ਚੰਡੀਗੜ੍ਹ, ਹਰਿਆਣਾ ਅਤੇ ਹੋਰ ਆਲੇ-ਦੁਆਲੇ ਦੇ ਖੇਤਰਾਂ ਵਿੱਚ ਮਿਲਦੀ ਹੈ। ਭਾਰਤ ਤੋਂ ਬਾਹਰ ਅਮਰੀਕਾ, ਕੈਨੇਡਾ, ਯੂਨਾਈਟਿੱਡ ਕਿੰਗਡਮ ਭਾਵ ਸੰਯੁਕਤ ਰਾਸ਼ਟਰ, ਆਸਟ੍ਰੇਲੀਆ ਅਤੇ ਮਲੇਸ਼ੀਆ ਵਿੱਚ ਸਿੱਖ ਭਾਈਚਾਰੇ ਦੀ ਮਹੱਤਵਪੂਰਣ ਹੋਂਦ ਹੈ।

ਕੀ ਸਿੱਖ ਅਤੇ ਮਸੀਹੀ ਪਾਪ ਅਤੇ ਖ਼ਿਮਾ ਬਾਰੇ ਮਿਲਣ ਵਾਲੇ ਵਿਚਾਰਾਂ ਵਿੱਚ ਆਪਸੀ ਸਹਿਮਤੀ ਰੱਖਦੇ ਹਨ? ਕ੍ਰਿਸ੍ਚੀਐਨਿਟੀ ਟੂਡੇ ਦੇ ਸਾਊਥ ਏਸ਼ੀਆ ਦੇ ਪੱਤਰਕਾਰ ਨੇ ਇੱਕ ਸਿੱਖ ਆਗੂ ਨਾਲ ਉਨ੍ਹਾਂ ਦੇ ਗ੍ਰੰਥਾਂ ਅਨੁਸਾਰ ਪਾਪ ਦੀ ਸਮਝ ਬਾਰੇ ਗੱਲ ਕੀਤੀ ਅਤੇ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ “ਸਾਡੇ ਪਾਪਾਂ ਨੂੰ ਸਾੜ੍ਹਨ” ਲਈ ਪ੍ਰਾਰਥਨਾ ਨੂੰ ਕਿਵੇਂ ਚੰਗੀ ਤਰ੍ਹਾਂ ਸਮਝਿਆ ਜਾਵੇ।

Article continues below

ਕ੍ਰਿਸਚੀਐਨਿਟੀ ਟੂਡੇ ਨੇ ਪੰਜਾਬੀ ਪਿਛੋਕੜ੍ਹ ਤੋਂ ਆਏ ਤਿੰਨ ਪਾਸਟਰਾਂ ਨਾਲ ਵੀ ਗੱਲ ਕੀਤੀ, ਜਿਨ੍ਹਾਂ ਵਿੱਚੋਂ ਦੋ ਮਸੀਹੀ ਵਿਸ਼ਵਾਸ ਵਿੱਚ ਆਉਣ ਤੋਂ ਪਹਿਲਾਂ ਸਿੱਖ ਪੈਦਾ ਹੋਏ ਸਨ। ਤਿੰਨਾਂ ਨੇ ਆਪਣੇ ਜੀਵਨ ਵਿੱਚ ਕਿਸੇ ਸਮੇਂ ਲੋਹੜੀ ਦਾ ਤਿਉਹਾਰ ਮਨਾਇਆ ਸੀ, ਅਤੇ ਉਹ ਦੱਸਦੇ ਹਨ ਕਿ ਕਿਵੇਂ ਸਿੱਖ ਸਮਾਜ ਵਿੱਚ ਪਾਪ ਦੀ ਧਾਰਨਾ ਬਾਰੇ ਉਨ੍ਹਾਂ ਦਾ ਅਨੁਭਵ ਮਸੀਹੀ ਵਿਸ਼ਵਾਸ ਵਿੱਚ ਪਾਪ ਦੀ ਧਾਰਨਾ ਨਾਲੋਂ ਵੱਖਰਾ ਹੈ।

ਦਵਿੰਦਰ ਪਾਲ ਸਿੰਘ, ਡਾਇਰੈਕਟਰ, ਸੈਂਟਰ ਫਾੱਰ ਅੰਡਰਸਟੈਂਡਿੰਗ ਸਿੱਖਇਜ਼ਮ, ਮਿਸੀਸਾਗਾ, ਓਨਟਾਰੀਓ, ਕੈਨੇਡਾ।

ਮੇਰੇ ਖਿਆਲ ਵਿੱਚ, ਪੰਜਾਬੀ ਸ਼ਬਦ ਤਿੱਲ੍ਹ ਸੜੇ, ਪਾਪ ਸੜੇ/ਝੜੇ (“ਜਿਵੇਂ ਤਿੱਲ੍ਹ ਸੜ੍ਹਦਾ ਹੈ, ਇਸ ਤਰ੍ਹਾਂ ਸਾਡੇ ਪਾਪ ਸੜ੍ਹ ਜਾਂਦੇ ਹਨ/ਮਿਟਾਏ ਜਾਂਦੇ ਹਨ”) ਕੇਵਲ ਸੱਭਿਆਚਾਰਕ ਭਾਵਨਾਵਾਂ ਵਿੱਚ ਜੁੜ੍ਹੀ ਹੋਈ ਖੁਦ ਤੋਂ ਪੈਦਾ ਕੀਤੀ ਹੋਈ ਸੋਚ ਹੈ। ਇਸ ਦਾ ਸਿੱਖ ਧਰਮ ਦੇ ਪ੍ਰਮਾਣਿਕ ਗ੍ਰੰਥਾਂ ਦੀ ਸਮਝ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਲਈ ਲੋਹੜੀ ਦਾ ਵੀ ਸਿੱਖ ਧਰਮ ਨਾਲ ਕੋਈ ਸਬੰਧ ਨਹੀਂ ਹੈ ਕਿਉਂਕਿ ਸਿੱਖ ਸੂਰਜ ਜਾਂ ਅਗਨ ਦੀ ਪੂਜਾ ਨਹੀਂ ਕਰਦੇ ਹਨ। ਇਸ ਦੀ ਬਜਾਏ, ਲੋਹੜੀ ਆਮ ਤੌਰ 'ਤੇ ਸਿੱਖਾਂ ਵੱਲੋਂ ਇਸ ਲਈ ਮਨਾਈ ਜਾਂਦੀ ਹੈ ਕਿਉਂਕਿ ਇਹ ਪੰਜਾਬੀ ਸੱਭਿਆਚਾਰ ਦੇ ਨਾਲ ਬਹੁਤ ਨੇੜ੍ਹੇ ਤੋਂ ਜੁੜੀ ਹੋਈ ਹੈ।

ਸਿੱਖ ਧਰਮ ਵਿੱਚ, ਸਾਰੇ ਪਾਪਾਂ ਦੀ ਜੜ੍ਹ ਇੱਕ ਵਿਅਕਤੀ ਦੇ ਹਉਮੈ ਅਤੇ ਦੁਸ਼ਟ ਭਾਵਨਾਵਾਂ ਅਤੇ ਇੱਛਾਵਾਂ ਵਿੱਚ ਮੰਨੀ ਜਾਂਦੀ ਹੈ। ਸਿੱਖ ਧਰਮ ਜਾਣਬੁੱਝ ਕੇ “ਹੁਕਮ” (“ਇਸ਼ੁਰੀ ਕਾਇਦਾ” ਲਈ ਪੰਜਾਬੀ ਸ਼ਬਦ), ਜਾਂ ਨੈਤਿਕ ਕਨੂੰਨ ਦੀ ਉਲੰਘਣਾ ਨੂੰ ਇੱਕ ਪਾਪ ਸਮਝਦਾ ਹੈ।

ਪਾਪਾਂ ਦਾ ਪ੍ਰਾਸਚਿਤ ਕੇਵਲ ਪਰਮੇਸ਼ੁਰ ਦਾ ਸਿਮਰਨ ਕਰਨ ਅਤੇ ਉਸ ਦੇ ਨਾਲ ਇੱਕ-ਸੂਰਤ ਹੋ ਜਾਣ ਦੀ ਕੋਸ਼ਿਸ਼ ਕਰਨ ਦੁਆਰਾ ਪ੍ਰਾਪਤ ਕੀਤਾ ਜਾ ਸੱਕਦਾ ਹੈ। ਸਿੱਖ ਧਰਮ ਦੇ ਬਾਨੀ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਨੁਸਾਰ, “ਜਦੋਂ ਕਿਸੇ ਦੀ ਬੁੱਧ ਪਾਪ ਤੋਂ ਪਲੀਤ ਜਾਂ ਮਲੀਨ ਹੋ ਜਾਂਦੀ ਹੈ, ਤਾਂ ਇਹ ਕੇਵਲ ਪਰਮੇਸ਼ੁਰ ਦੇ ਪ੍ਰੇਮ ਦੁਆਰਾ ਹੀ ਸਾਫ਼ ਹੋ ਸੱਕਦੀ ਹੈ।”

ਮੁੱਢਲੇ ਸਿੱਖ ਸ੍ਰੋਤ ਪ੍ਰਾਸਚਿਤ (ਕਫ਼ਾਰੇ) ਦੇ ਹੋਰ ਰੂਪਾਂ ਬਾਰੇ ਕੁੱਝ ਨਹੀਂ ਬੋਲਦੇ ਹਨ ਜਿਹੜੇ ਪਾਪੀ ਜਾਂ ਅਪਰਾਧੀ ਨੂੰ ਉਸ ਸਮਾਜ ਵਿੱਚ ਰਹਿਣ ਲਈ ਕਰਨੇ ਪੈਂਦੇ ਸੀ, ਜਿਸ ਤੋਂ ਉਹ ਸਬੰਧਤ ਸੀ। ਪ੍ਰਾਸਚਿਤ ਦੀ ਸੋਚ ਪੂਰੇ ਸਿੱਖ ਇਤਹਾਸ ਵਿੱਚ ਵਿਕਸਿਤ ਹੁੰਦੀ ਰਹੀ ਹੈ ਅਤੇ ਇਸ ਸੋਚ ਨੂੰ [ਪਹਿਲੀ ਵਾਰ] ਦਸਵੇਂ ਸਿੱਖ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ, ਆਪਣੇ ਲਈ ਬਣਾਇਆ ਗਿਆ ਖਾਲਸਾ (ਉਨਾਂ ਵੱਲੋਂ ਅਰੰਭ ਕੀਤੇ ਯੋਧਿਆਂ ਦਾ ਧਾਰਮਿਕ ਸਮਾਜ) ਲਈ ਉਪਦੇਸ਼ਾਂ ਦੇ ਰੂਪ ਵਿੱਚ ਵਿੱਚ ਲਿਖਿਆ ਗਿਆ ਸੀ।

ਇਹ ਹੁਕਮ 18ਵੀਂ ਅਤੇ 20ਵੀਂ ਸਦੀ ਵਿੱਚ ਸੋਧੇ ਗਏ ਸਨ ਅਤੇ ਅੱਜ ਮੁੱਖ ਤੌਰ 'ਤੇ ਨਿਜੀ ਅਤੇ ਉਹ ਵੱਖ-ਵੱਖ ਤਰੀਕਿਆਂ 'ਤੇ ਧਿਆਨ ਕੇਂਦ੍ਰਤ ਕਰਦੇ ਹਨ ਜਿਨ੍ਹਾਂ ਵਿੱਚ ਇੱਕ ਸਿੱਖ ਨੂੰ ਇੱਕ ਚੰਗਾ, ਪਾਪ ਤੋਂ ਬਗੈਰ ਸਿੱਖ ਬਣਨ ਲਈ ਵਿਹਾਰ ਕਰਨਾ ਚਾਹੀਦਾ ਹੈ।

ਸਿੱਖ ਧਰਮ ਵਿੱਚ, ਪ੍ਰਾਸਚਿਤ ਨੂੰ ਸਮਾਜ ਵਿੱਚ ਸੰਖੇਪ ਰੂਪ ਵਿੱਚ ਦਰਸਾਇਆ ਗਿਆ ਹੈ ਅਤੇ ਇਸ ਵਿੱਚ ਸੇਵਾ ਸ਼ਾਮਲ ਹੋਣੀ ਚਾਹੀਦੀ ਹੈ।

ਇਸ ਵਿੱਚ ਅਪਵਾਦ ਚਾਰ ਵੱਡੇ ਪਾਪ ਹਨ: ਹੁੱਕਾ (ਤੰਬਾਕੂ ਖਾਣਾ ਅਤੇ ਹੋਰ ਸਾਰੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨਾ), ਹਜਾਮਤ (ਵਾਲ ਮੁੰਨਵਾਉਣਾ), ਹਲਾਲ (ਮਾਸ ਖਾਣਾ), ਅਤੇ ਹਰਾਮ (ਵਿਆਹ ਤੋਂ ਬਾਹਰ ਵਿਭਚਾਰ ਕਰਨਾ ਅਤੇ ਸਰੀਰਕ ਸਬੰਧ ਬਣਾਉਂਣਾ)। ਇਹਨਾਂ ਦੀ ਉਲੰਘਣਾ ਕਰਨ ਤੇ ਅਪਰਾਧੀ ਨੂੰ ਸਮਾਜ ਵਿੱਚ ਦਾਖਲ ਹੋਣ ਲਈ ਮੁੜ-ਸ਼ੁਰੂਆਤ ਦੀ ਲੋੜ ਹੋ ਸੱਕਦੀ ਹੈ।

ਰਿਚਰਡ ਹਾੱਵੇਲ, ਪੀਐਚਡੀ (ਮਸੀਹੀ ਧਰਮ-ਵਿਗਿਆਨ) ਅਤੇ ਕਾਲੇਬ ਇੰਸਟੀਚਿਊਟ, ਦਿੱਲੀ ਦੇ ਪ੍ਰਿੰਸੀਪਲ।ਇੰਨਾਂ ਦਾ ਜਨਮ ਪੰਜਾਬ ਵਿੱਚ ਹੋਇਆ ਅਤੇ ਇੰਨਾਂ ਦਾ ਪਾਲਣ-ਪੋਸ਼ਣ ਵੀ ਉੱਥੇ ਹੀ ਹੋਇਆ ਅਤੇ ਇੰਨਾ ਦੇ ਜੀਵਨ ਦਾ ਇੱਕ ਮਹੱਤਵਪੂਰਣ ਹਿੱਸਾ ਉੱਥੇ ਖੁਸ਼ਖਬਰੀ ਦਾ ਪ੍ਰਚਾਰ ਕਰਨ ਵਿੱਚ ਬਤੀਤ ਹੋਇਆ ਹੋ।

Article continues below

ਸਿੱਖ ਧਰਮ ਕਰਮ ਨੂੰ ਆਪਣੀ ਹੋਂਦ ਲਈ ਚੰਗੇ ਅਤੇ ਮਾੜੇ ਕੰਮਾਂ ਦੇ ਕੁੱਲ ਜੋੜ ਵਜੋਂ ਪਰਿਭਾਸ਼ਤ ਕਰਦਾ ਹੈ ਜੋ ਕਿਸੇ ਦੇ ਭਵਿੱਖ ਨੂੰ ਪ੍ਰਭਾਵਤ ਕਰਦੇ ਹਨ। ਇਹ ਇੱਕ “ਉੱਤਾਂਹ ਵੱਲ” ਕੀਤੇ ਜਾਣ ਵਾਲਾ ਰਿਸ਼ਤਾ ਨਹੀਂ ਹੈ, ਇਸ ਲਈ ਇੱਕ ਵਿਅਕਤੀ ਦਾ ਪਾਪ ਇੱਕ ਪਵਿੱਤਰ ਪਰਮੇਸ਼ੁਰ ਦੇ ਵਿਰੁੱਧ ਨਹੀਂ ਹੈ, ਸਗੋਂ ਇਹ “ਲੰਬਕਾਰੀ” ਹੈ, ਅਰਥਾਤ ਜਿਸ ਵਿੱਚ ਉਹ ਦੂਜੇ ਲੋਕਾਂ ਅਤੇ ਆਪਣੇ ਆਪ ਤੋਂ ਸੰਬਧਤ ਹੈ। ਸਿੱਟੇ ਵੱਜੋਂ ਇਸ ਦੇ ਨਤੀਜੇ ਕੀ ਨਿੱਕਲਦੇ ਹਨ। ਕਰਮ ਇਹ ਨਿਰਧਾਰਤ ਕਰਦਾ ਹੈ ਕਿ ਅਗਲੇ ਜਨਮ ਵਿੱਚ ਉਸ ਵਿਅਕਤੀ ਦੀ ਆਤਮਾ ਨਾਲ ਕੀ ਵਾਪਰਦਾ ਹੈ, ਭਾਵੇਂ ਉਹ ਪੌੜੀ ਉੱਤੇ ਚੜ੍ਹਦਾ ਹੈ ਜਾਂ ਹੇਠਾਂ ਨੂੰ ਆਉਂਦਾ ਹੈ। ਪੁਨਰ-ਜਨਮ (ਮੌਤ ਤੋਂ ਬਾਅਦ ਇੱਕ ਵਿਅਕਤੀ ਦੀ ਆਤਮਾ ਦਾ ਇੱਕ ਸਰੀਰ ਤੋਂ ਦੂਜੇ ਸਰੀਰ ਵਿੱਚ ਜਾਣਾ) ਵਿੱਚ ਅੱਗੇ ਵਧਣ ਲਈ, ਇੱਕ ਵਿਅਕਤੀ ਦੇ ਚੰਗੇ ਕੰਮ ਮਾੜੇ ਕੰਮਾਂ ਤੋਂ ਵੱਧ ਹੋਣੇ ਚਾਹੀਦੇ ਹਨ।

ਅੱਗ ਦੇ ਆਲੇ-ਦੁਆਲੇ ਘੁੰਮਣ ਅਤੇ “ਤਿੱਲ੍ਹ ਸੜੇ, ਪਾਪ ਸੜੇ/ਝੜੇ” ਦੇ ਜਾਪ ਦੀ ਲੋਹੜੀ ਵਾਲੀ ਪ੍ਰੰਪਰਾ ਦੋਸ਼ ਦੀ ਮੌਜੂਦਗੀ ਦੇ ਸਬੂਤ ਵੱਲ੍ਹ ਇਸ਼ਾਰਾ ਕਰ ਸੱਕਦੀ ਹੈ। ਤਿੱਲ੍ਹ ਨੂੰ ਅੱਗ ਵਿੱਚ ਸਾੜਨਾ, ਇੱਕ ਪਾਸੇ ਤਾਂ, ਪਛਤਾਵੇ ਨੂੰ ਵਿਖਾਉਣ ਵਾਲਾ ਪ੍ਰਗਟਾਵਾ ਅਤੇ ਇਹ ਅਹਿਸਾਸ ਹੋ ਸੱਕਦਾ ਹੈ ਕਿ ਤੁਸੀਂ ਕੁੱਝ ਗਲਤ ਕੀਤਾ ਹੈ, ਪਰ ਦੂਜੇ ਪਾਸੇ, ਇਹ ਸਿਰਫ਼ ਚੰਗੇ ਕੰਮਾਂ ਨੂੰ ਵਧਾਉਣ ਵਾਲਾ ਕੰਮ ਵੀ ਹੋ ਸੱਕਦਾ ਹੈ।

ਮਸੀਹੀ ਵਿਸ਼ਵਾਸ ਵਿੱਚ, ਪਾਪ ਨੂੰ ਨਾ ਸਿਰਫ਼ ਅਗਿਆਨਤਾ ਵਜੋਂ ਸਮਝਿਆ ਜਾਂਦਾ ਹੈ, ਸਗੋਂ ਇੱਕ ਪਵਿੱਤਰ ਪਰਮੇਸ਼ੁਰ ਅੱਗੇ ਮਨੁੱਖ ਦੇ ਦੋਸ਼ੀ ਹੋਣ ਦੇ ਰੂਪ ਵਿੱਚ ਵੀ ਸਮਝਿਆ ਜਾਂਦਾ ਹੈ। ਮਨੁੱਖ ਨੇ ਉਸ ਦੇ ਹੁਕਮ ਦੀ ਉਲੰਘਣਾ ਕੀਤੀ ਅਤੇ ਉਸ ਤੋਂ ਆਪਣੀ ਅਜ਼ਾਦੀ ਦਾ ਐਲਾਨ ਕਰ ਦਿੱਤਾ। ਇਹੋ ਪਾਪ ਹੈ, ਅਤੇ ਇਹ ਅਣਆਗਿਆਕਾਰ ਦੇ ਕਾਰਨ ਪਰਮੇਸ਼ੁਰ ਦੇ ਜੀਵਨ ਤੋਂ ਵੱਖ ਹੋਣ ਦਾ ਨਤੀਜਾ ਵੀ ਹੈ।

ਯਿਸੂ ਸਾਨੂੰ ਪਰਮੇਸ਼ੁਰ ਦੇ ਨਾਲ ਇੱਕ ਮੇਲ ਵਿੱਚ ਆਉਣ ਵਾਲੇ ਰਿਸ਼ਤੇ ਵਿੱਚ ਵਾਪਸ ਲਿਆਉਂਦਾ ਹੈ, ਅਤੇ ਅਜਿਹਾ ਉਸ ਦੇ ਦੇਹਧਾਰਣ ਤੋਂ ਸ਼ੁਰੂ ਹੁੰਦਾ ਹੈ ਜਦੋਂ ਇਸ਼ੁਰੱਤ ਮਨੁੱਖਤਾਈ ਨਾਲ ਇੱਕ ਹੋ ਜਾਂਦਾ ਹੈ। ਯਿਸੂ ਮਸੀਹ ਦੇ ਬਲੀਦਾਨ ਵਿੱਚ ਸਾਡਾ ਇਕਰਾਰ ਸਾਨੂੰ ਸਿੱਟੇ ਵੱਜੋਂ ਪਰਮੇਸ਼ੁਰ ਤੋਂ ਦੁਬਾਰਾ ਮਿਲਾਉਂਦਾ ਹੈ। ਸਾਨੂੰ ਪਰਮੇਸ਼ੁਰ ਦੀ ਕਿਰਪਾ ਦੇ ਸਿੱਟੇ ਵੱਜੋਂ ਮੁਆਫ਼ੀ ਦਾ ਅਨੁਭਵ ਹੁੰਦਾ ਹੈ।

ਜਿਤੇਂਦਰ ਜੀਤ ਸਿੰਘ, ਸਾਬਕਾ ਸਿੱਖ ਗ੍ਰੰਥੀ ਅਤੇ ਐਮ੍ਬੈਸਡਰ੍ਜ਼ ਫਾੱਰ ਕ੍ਰਾਇਸ੍ਟ ਦੇ ਸਾਬਕਾ ਰਾਸ਼ਟਰੀ ਪ੍ਰਚਾਰਕ, ਹਰਿਆਣਾ।

ਤਿੱਲ੍ਹ ਦੀ ਮਠਿਆਈ ਨੂੰ ਅੱਗ ਵਿੱਚ ਸੁੱਟਣਾ ਇੱਕ ਵਿਅਕਤੀ ਵੱਲੋਂ ਪੂਰੇ ਸਾਲ ਵਿੱਚ ਕੀਤੇ ਗਏ ਪਾਪਾਂ ਨੂੰ ਦਰਸਾਉਂਦਾ ਹੈ, ਅਤੇ ਉਨ੍ਹਾਂ ਤੋਂ ਛੁੱਟਕਾਰਾ ਮਿਲਦਾ ਹੈ। ਇਹ ਕੰਮ ਸਾਲ ਦਰ ਸਾਲ ਕੀਤਾ ਜਾਂਦਾ ਹੈ ਅਤੇ ਸਾਰੀ ਉਮਰ ਚੱਲਦਾ ਰਹਿੰਦਾ ਹੈ।

ਪਰ ਅਜਿਹਾ ਉਨ੍ਹਾਂ ਲੋਕਾਂ ਨਾਲ ਨਹੀਂ ਹੁੰਦਾ ਜਿਹੜੇ ਮਸੀਹ ਯਿਸੂ ਵਿੱਚ ਵਿਸ਼ਵਾਸ ਕਰਦੇ ਹਨ। ਮਸੀਹ ਨੇ ਸਾਡੇ ਪਾਪਾਂ ਨੂੰ ਆਪਣੇ ਉੱਤੇ ਲੈ ਲਿਆ ਹੈ ਅਤੇ ਸਾਨੂੰ “ਇੱਕ ਵਾਰ ਵਿੱਚ ਅਤੇ ਹਮੇਸ਼ਾ ਲਈ” ਅਜ਼ਾਦ ਕਰ ਦਿੱਤਾ ਹੈ। ਇਸ ਨੂੰ ਹਰ ਸਾਲ, ਵਾਰੀ-ਵਾਰੀ ਨਹੀਂ ਦੁਹਰਾਇਆ ਜਾਂਦਾ ਹੈ। ਮਸੀਹ ਹਰੇਕ ਵਿਅਕਤੀ ਨੂੰ ਇੱਕ ਸਵੈ-ਇੱਛਾ ਵਾਲਾ ਅਧਿਕਾਰ ਦਿੰਦਾ ਹੈ। ਜੇ ਅਸੀਂ ਆਪਣੇ ਪਾਪਾਂ ਤੋਂ ਅਜਾਦ ਹੋਣਾ ਚਾਹੁੰਦੇ ਹਾਂ, ਤਾਂ ਸਾਨੂੰ ਮਸੀਹ ਵੱਲ ਮੁੜ੍ਹਨ ਦੀ ਚੋਣ ਕਰਨੀ ਚਾਹੀਦੀ ਹੈ। ਅਤੇ ਇਹ ਸਿਰਫ਼ ਇੱਕੋ ਵਾਰ ਵਾਲਾ ਕੰਮ ਹੈ। ਇਸ ਨੂੰ ਦੁਹਰਾਉਣ ਦੀ ਲੋੜ੍ਹ ਨਹੀਂ। ਇਸ ਦੇ ਲਈ ਕੋਈ ਪਹਿਲਾਂ ਤੋਂ ਨਿਰਧਾਰਤ ਸ਼ਰਤ ਨਹੀਂ ਹੈ, ਅਤੇ ਜੇਕਰ ਅਸੀਂ ਇਸ ਦੀ ਬਜਾਏ ਕਿਸੇ ਹੋਰ ਨੂੰ ਚੁਣਦੇ ਹਾਂ, ਤਾਂ ਅਸੀਂ ਹਮੇਸ਼ਾ ਲਈ ਆਪਣੇ ਪਾਪ ਦੇ ਭਾਰ ਨੂੰ ਚੁੱਕੀ ਰੱਖਾਂਗੇ।

Article continues below

ਸੰਤਾਰ ਸਿੰਘ, ਸੀਨੀਅਰ ਪਾਸਟਰ, ਖੁਸ਼ ਖਬਰੀ ਫੈਲੋਸ਼ਿਪ, ਸਿੰਗਾਪੁਰ।ਇਹ ਇੱਕ ਸਿੱਖ ਪੈਦਾ ਹੋਏ ਸਨ, ਪਰ ਬਾਅਦ ਵਿੱਚ ਇੱਕ ਮਸੀਹੀ ਬਣ ਗਏ ਅਤੇ ਸਿੰਗਾਪੁਰ ਵਿੱਚ ਅਸੈਂਬਲੀ ਆੱਫ਼ ਗੌਡ ਬਾਈਬਲ ਕਾਲਜ ਵਿੱਚ ਪੜ੍ਹੇ। ਇੰਨ੍ਹਾਂ ਦੀ ਚਰਚ ਵਿੱਚ, ਵਿਸ਼ੇਸ਼ ਤੌਰ 'ਤੇ ਪੰਜਾਬੀਆਂ ਲਈ ਅਰਾਧਨਾ ਸਭਾ ਚਲਾਈ ਜਾਂਦੀ ਹੈ।

ਪਾਪ ਦੇ ਬਾਰੇ ਸਿੱਖ ਸਮਝ ਪਾਪ ਦੀ ਮਸੀਹੀ ਸਮਝ ਤੋਂ ਬਹੁਤ ਜਿਆਦਾ ਵੱਖਰੀ ਹੈ। ਸਿੱਖ ਇਹ ਨਹੀਂ ਮੰਨਦੇ ਹਨ ਕਿ ਪਾਪ ਉਹਨਾਂ ਨੂੰ ਵਿਰਸੇ ਵਿੱਚ ਮਿਲਿਆ ਹੈ, ਇਹ ਮਸੀਹੀ ਵਿਸ਼ਵਾਸ ਦੇ ਉਲਟ ਹੈ, ਜਿਹੜੇ ਇਹ ਮੰਨਦੇ ਹਨ ਕਿ ਉਹ ਪਾਪ ਵਿੱਚ ਪੈਦਾ ਹੋਏ ਹਨ ਅਤੇ ਆਤਮਿਕ ਤੌਰ ਤੇ ਮੋਏ ਹੋਏ ਹਨ। ਸਿੱਖ ਇਹ ਨਹੀਂ ਮੰਨਦੇ ਕਿ ਉਨ੍ਹਾਂ ਦਾ ਸੁਭਾਅ ਪਾਪ ਹੈ; ਉਹ ਮੰਨਦੇ ਹਨ ਕਿ ਉਨ੍ਹਾਂ ਦੇ ਕੰਮ ਉਨ੍ਹਾਂ ਨੂੰ ਪਾਪੀ ਬਣਾਉਂਦੇ ਹਨ। ਮਸੀਹੀ ਵਿਸ਼ਵਾਸ ਵਿੱਚ, ਇੱਕ ਵਿਅਕਤੀ ਇਸ ਲਈ ਪਾਪੀ ਨਹੀਂ ਹੈ ਕਿਉਂਕਿ ਉਹ ਇੱਕ ਪਾਪ ਕਰਦਾ ਹੈ; ਉਹ ਪਾਪ ਇਸ ਲਈ ਕਰਦਾ ਹੈ ਕਿਉਂਕਿ ਉਹ ਇੱਕ ਪਾਪੀ ਹੈ। ਜੋ ਮਨੁੱਖ ਦੇ ਅੰਦਰ ਹੈ ਉਹੋ ਬਾਹਰ ਪ੍ਰਗਟ ਹੁੰਦਾ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ, ਦਸ ਸਿੱਖ ਗੁਰੂਆਂ ਵਿੱਚੋਂ ਪਹਿਲੇ ਅਤੇ ਸਿੱਖ ਧਰਮ ਦੇ ਬਾਨੀ, ਨੇ ਤਿੰਨ ਥੰਮ੍ਹ (ਅਰਥਾਤ ਫਰਜ਼ਾਂ) ਨੂੰ ਰਸਮੀ ਰੂਪ ਦਿੱਤਾ ਜੋ ਉਹਨਾਂ ਦੇ ਪਿੱਛੇ ਚੱਲਣ ਵਾਲਿਆਂ ਨੂੰ ਮੁਕਤੀ : ਪ੍ਰਾਪਤ ਕਰਨ ਵਿੱਚ ਮਦਦ ਕਰਦੇ ਹਨ: ਨਾਮ ਜਪੋ (ਰੱਬ ਦਾ ਸਿਮਰਨ ਕਰਨਾ ਅਤੇ ਧਿਆਨ ਕਰਨਾ ਅਤੇ ਪਰਮੇਸ਼ੁਰ ਦੇ ਨਾਮ ਦਾ ਜਾਪ ਕਰਨਾ), ਕਿਰਤ ਕਰੋ (ਮਿਹਨਤ ਅਤੇ ਇਮਾਨਦਾਰੀ ਨਾਲ ਜੀਉਣ ਬਤੀਤ ਕਰਨਾ), ਅਤੇ ਵੰਡ ਛੱਕਣਾ (ਭਾਵ ਭੋਜਨ ਅਤੇ ਪੈਸਾ ਇਕੱਠੇ ਸਾਂਝਿਆਂ ਕਰਨਾ)।

ਮਸੀਹੀ ਵਿਸ਼ਵਾਸ ਜੋ ਕੁੱਝ ਅਫ਼ਸੀਆਂ 2: 8-9 ਵਿੱਚ ਲਿਖਿਆ ਗਿਆ ਹੈ, ਉਸ ਉੱਤੇ ਵਿਸ਼ਵਾਸ ਕਰਦੇ ਹਨ: “ਕਿਉਂ ਜੋ ਤੁਸੀਂ ਕਿਰਪਾ ਤੋਂ ਨਿਹਚਾ ਦੇ ਰਾਹੀਂ ਬਚਾਏ ਗਏ ਅਤੇ ਇਹ ਤੁਹਾਡੀ ਵੱਲੋਂ ਨਹੀਂ, ਇਹ ਪਰਮੇਸ਼ੁਰ ਦੀ ਬਖ਼ਸ਼ੀਸ਼ ਹੈ। ਇਹ ਕਰਨੀਆਂ ਤੋਂ ਨਹੀਂ ਅਜਿਹਾ ਨਾ ਹੋਵੇ ਭਈ ਕੋਈ ਘੁਮੰਡ ਕਰੇ।” ਅਸੀਂ ਕਰਮਾਂ ਵਿੱਚ ਵਿਸ਼ਵਾਸ ਨਹੀਂ ਰੱਖਦੇ; ਅਸੀਂ ਪਰਮੇਸ਼ੁਰ ਦੀ ਕਿਰਪਾ ਅਤੇ ਮਸੀਹ ਦੇ ਮੁਕੰਮਲ ਕੀਤੇ ਹੋਏ ਕੰਮ ਵਿੱਚ ਵਿਸ਼ਵਾਸ ਕਰਦੇ ਹਾਂ।

ਮੂਲ ਲੇਖ ਦੀ ਪ੍ਰਾਪਤੀ ਥਾਂ